ਅਸੀਂ ਸੈਣੀ ਕੋਮ ਦੇ ਸੇਵਾਦਾਰਾਂ / ਵੋਲੰਟੀਅਰਾਂ ਦੀ ਭਾਲ ਵਿਚ ਹਾਂ ਜੋ ਕਿ ਪਠਾਨਕੋਟ, ਗੁਰਦਸਪੂਰ, ਹੋਸ਼ਿਆਰਪੂਰ ਤੇ ਰੋਪੜ ਦੇ ਵਸਨੀਕ ਹਨ । ਅਸੀਂ ਇਨ੍ਹਾਂ ਸੇਵਾਦਾਰਾਂ / ਵੋਲੰਟੀਅਰਾਂ ਵਿਚ ਹੇਠ ਲਿਖੇ ਗੁਣ ਭਾਲਦੇ ਹਾਂ : ੧. ਤੁਸੀਂ ਸੈਣੀ ਇਤਿਹਾਸ ਅਤੇ ਪਹਿਚਾਣ ਬਾਰੇ ਉੱਘਾ ਜੋਸ਼ ਰੱਖਦੇ ਹੋਂ। ਤੁਸੀਂ ਸੈਣੀ ਕਸ਼ਤ੍ਰੀਯਾ ਹੋਣ ਦੇ ਵਿਚ ਬੜਾ ਮਾਨ ਤੇ ਫ਼ਕਰ ਰੱਖਦੇ ਹੋਂ । ੨. ਤੁਹਾਨੁੰ ਇਹ ਪਤਾ ਹੈ ਕੇ ਪੰਜਾਬ ਦੇ ਬਾਹਰ ਕੁਜ ਹੇਠਲੀਆਂ ਜਾਤੀਆਂ ਨੇ 1937 ਤੋਂ ਸੈਣੀ ਪਹਿਚਾਣ ਨੂੰ ਮੱਲ ਲਿਆ ਹੈ ਤੇ ਉਸਦਾ ਵਧੇਰਾ ਨੁਕਸਾਨ ਕੀਤਾ ਹੈ।ਆਪਜੀ ਸੈਣੀ ਕੋਮ ਤੇ ਮਾਲੀ ਜਾਤੀ ਵਿਚ ਅੰਤਰ ਸਮਝਦੇ ਹੋਂ (ਮਾਲੀ ਇਕ ਪੱਛੜੀ ਅਤੇ ਹੇਠਲੀ ਜਾਤੀ ਹੈ ਜਿਸਦਾ ਸ਼ੁਮਾਰ ਮਗਰਲੇ ਸਮੇਂ ਵਿਚ "ਸ਼ੂਦਰਾਂ" ਵਿਚ ਹੁੰਦਾ ਸੀ ) । ਆਪਜੀ ਮਾਲੀ ਜਾਤੀ ਦੀਆਂ ਜਥੇਬੰਦੀਆਂ ਤੇ ਨੇਤਾਵਾਂ ਦੀ ਸੈਣੀ ਕੋਮ ਵਿਚ ਘੁਸਪੈਠ ਦੀਆਂ ਸਦਾ ਚੱਲਣ ਵਾਲਿਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਹਮੇਸ਼ਾ ਸੁਚੇਤ ਹੋਂ । ੩. ਆਪਜੀ ਇਸ ਤੱਥ ਤੋਂ ਅਵਗਤ ਹੋਂ ਕਿ 19ਵੀਂ ਸ਼ਤਾਬਦੀ ਦੇ ਵਿਚ ਪੰਜਾਬ ਦੇ ਸੈਣੀ ਬਜ਼ੁਰਗਾਂ ਨੇ ਅੰਗਰੇਜ਼ ਮਗਦਾਮਸ਼ੁਮਾਰੀ ਦੇ ਅਫਸਰਾਂ ਨੂੰ ਦੱਸਿਆ ਸੀ ਕੇ ਉਹ ਮਥੁਰਾ ਤੋਂ ਆਏ ਹੋਏ ਜਾਦੋਬੰਸੀ ਰਾਜਪੂਤ ਹਨ ਜਿਨ੍ਹਾਂ ਨੇ 11ਵੀਂ ਸ਼ਤਾਬਦੀ ਵਿਚ ਹਿੰਦੋਸਤਾਨ ਤੇ ਹਮਲਾ ਕਰਨ ਵਾਲੀਆਂ ਗਜ਼ਨੀ ਦੀਆਂ ਮੁਸਲਮਾਨ ਫੌਜਾਂ ਦਾ ਮੁਕਾਬਲਾ ਕਰਨ ਲਈ ਪੰਜਾਬ ਨੂੰ ਆਪਣਾ ਘਰ ਬਨਾਯਾ । ਜੇ ਆਪਜੀ ਨੂੰ ਇਸ ਇਤਿਆਸਿਕ ਤੱਥ ਬਾਰੇ ਕੋਈ ਭੂਲੇਖਾ ਹੈ ਤਾਂ ਹੇਠ ਲਿਖੀ ਵੈਬਸਾਈਟ ਤੇ ਦਿਤੇ ਗਏ ਲੇਖ ਪੜ੍ਹ ਕੇ ਆਪਜੀ ਆਪਣਾ ਭੁਲੇਖਾ ਦੂਰ ਕਰੋਜੀ । ਇੱਥੇ ਦਿਤੇ ਗਏ ਲੇਖ ਸਾਡੇ ਪੁਰਾਣੇ ਬਜ਼ੁਰਗਾਂ ਦੇ ਦਿਤੇ ਗਏ ਇਕਰਾਰਨਾਮੇਆਂ ਦੀ ਅਕਾਦਮਿਕ ਤਰੀਕੇ ਨਾਲ ਪੁਸ਼ਟੀ ਕਰਦੇ ਹਨ । URL: http://www.sainionline.com/origin-of-saini-caste-from-yadu-rajputs URL: https://www.facebook.com/sainipride/ ੪. ਤੁਸੀਂ ਇਸ ਗੱਲ ਤੋਂ ਗਹਿਰਾਈ ਨਾਲ ਦੁਖੇ ਹੋਂ ਕਿ 2016 ਵਿਚ ਇਕ ਚੁਨਾਵੀ ਹੱਥਕੰਡੇ ਦੇ ਅੰਤਰਗਤ ਬਾਦਲ ਸਰਕਾਰ ਨੇ ਸੈਣੀ ਕੋਮ ਨੂੰ ਪਿੱਛੜੀ ਜਮਾਤ ਵਿਚ ਪਾ ਦਿੱਤਾ । ਤੁਸੀਂ ਚਾਹੁੰਦੇ ਹੋਂ ਕਿ ਇਹ ਫੈਸਲਾ ਵਾਪਸ ਲਿਆ ਜਾਵਏ । ਤੁਸੀਂ ਮਹਿਸੂਸ ਕਰਦੇ ਹੋਂ ਕਿ ਇਸ ਮੰਦਭਾਗੇ ਫੈਸਲੇ ਨਾਲ ਸੈਣੀ ਕੋਮ ਦੀ ਅਣਖ ਤੇ ਚਰਿਤ੍ਰ ਨੂੰ ਡੂੰਗੀ ਸੱਟ ਲੱਗੀ ਹੈ । ੫. ਆਪਜੀ ਸੈਣੀ ਕੋਮ ਦੀ ਪਹਿਚਾਣ ਅਤੇ ਇਤਿਹਾਸ ਦੇ ਰਖਾਵ ਲਈ ਹਰ ਹਫਤੇ 3 -4 ਘੰਟੇ ਦੇਣ ਲਈ ਰਾਜੀ ਹੋਂ । ਆਪਜੀ ਸੈਣੀ ਸੰਮੇਲਨਾਂ ਤੇ ਇਕੱਠਾਂ ਵਿਚ ਭਾਗ ਲੈਣ ਲਈ ਆਪਣੀ ਜੇਬ ਵਿਚੋਂ ਥੋੜਾ ਬਹੁਤ ਖਰਚ ਕਰਕੇ ਛੋਟੀ ਮੋਟੀ ਯਾਤਰਾਵਾਂ ਕਰਨ ਲਈ ਰਾਜੀ ਹੋਂ । ੬. ਆਪਜੀ sainionline.com ਤੇ ਦਿਤੇ ਗਏ ਸੈਣੀ ਇਤਿਹਾਸ ਦੇ ਵ੍ਰਿਤਾਂਤ ਨੂੰ ਆਪਣੇ ਖੇਤਰ ਦੀਆਂ ਸੈਣੀ ਸਭਾਵਾਂ ਅਤੇ ਉਨ੍ਹਾਂ ਦ੍ਵਾਰਾ ਕੀਤੀ ਗਏ ਇਕੱਠਾਂ ਵਿਚ ਪੇਸ਼ ਕਰਨ ਲਈ ਰਾਜੀ ਹੋਂ । ੭. ਆਪਜੀ ਪੰਜਾਬ ਵਿਚ ਸੈਣੀ ਕਸ਼ਤ੍ਰੀਯਾ / ਰਾਜਪੂਤ ਦੀ ਏਕਤਾ ਵਿਚ ਵਿਸ਼ਵਾਸ ਰੱਖਦੇ ਹੋਂ ਅਤੇ ਹੋਰ ਰਾਜਪੂਤ ਜਥੇਬੰਦੀਆਂ ਦੇ ਨਾਲ ਮਿਲਕੇ ਕੰਮ ਕਰਨ ਨੂੰ ਰਾਜੀ ਹੋਂ ਤਾਂਕਿ ਇਨ੍ਹਾਂ ਨੂੰ ਇਕ ਸਮਾਜਿਕ ਤੇ ਰਾਜਨੀਤਿਕ ਮੰਚ ਤੇ ਇਕੱਠਾ ਕਰਕੇ ਪੰਜਾਬ ਵਿਚ ਇਕ ਤਗੜਾ ਮਤਦਾਨ ਸਮੂਹ ਦਾ ਨਿਰਮਾਣ ਕੀਤਾ ਜਾ ਸਕੇ । ਇਹ ਕਦਮ ਰਾਜਸੱਤਾ ਦੇ ਵਿਚ ਹਿੱਸਾ ਲੈਣ ਲਈ ਬਹੁਤ ਜ਼ਰੂਰੀ ਹੈ । ਸਾਡੇ ਸਾਂਜੇ ਕਸ਼ਤ੍ਰੀਯਾ ਚਰਿਤ੍ਰ , ਧਰਮ , ਵਿਰਸੇ ਅਤੇ ਫੌਜੀ ਸੱਭਿਆਚਾਰ ਦੇ ਰਖਾਵ ਲਈ ਇਹ ਬਹੁਤ ਜ਼ਰੂਰੀ ਹੈ । ਜੇ ਆਪਜੀ ਨੂੰ ਉਪਰ ਦਿਤੀਆਂ ਹੋਈਆਂ ਗੱਲਾਂ ਪ੍ਰੇਰਨਾ ਦਿੰਦਿਆਂ ਹਨ ਤੇ ਆਪਣਾ ਨਾਮ , ਈ-ਮੇਲ ਤੇ ਮੋਬਾਈਲ ਨੰਬਰ ਨੂੰ ਭੇਜਣ ਦੀ ਖੇਚਲ ਕਰੋਜੀ (Email: Contact Us - यदुवंशी सैनी राजपूतों का इतिहास (sainionline.com) । |