ਸੈਣੀ ਬਰਾਦਰੀ ਨੂੰ ਪੱਛੜੀ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਆਰਡੀਨੈਂਸ ਨੂੰ ਰੱਦ ਕਰਨ ਦੀ ਮੰਗ |
|
|
Friday, 13 March 2009
|
ਟੋਰਾਂਟੋ/ ਬਿਊਰੋ ਨਿਊਜ਼
ਨਾਰਥ ਅਮਰੀਕਨ ਸੈਣੀ ਕਲਚਰਲ ਐਸੋਸੀਏਸ਼ਨ ਦੇ ਸੱਦੇ 'ਤੇ ਬੀਤੇ ਸ਼ਨੀਵਾਰ ਨੂੰ ਮਿੱਸੀਸਾਗਾ ਸ਼ਹਿਰ ਦੇ ਨੈਸ਼ਨਲ ਬੈਂਕੁਅਟ ਹਾਲ ਵਿੱਚ ਹੋਏ ਇਕ ਭਰਵੇਂ ਇਕੱਠ ਵਿੱਚ ਟੋਰਾਂਟੋ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਆਏ ਸੈਣੀ ਬਰਾਦਰੀ ਦੇ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਸੈਣੀ ਬਰਾਦਰੀ ਨੂੰ ਪਛੱੜੀ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਜਾਣ ਸੰਬੰਧੀ ਜਾਰੀ ਕੀਤੇ ਗਏ ਆਰਡੀਨੈਂਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਵਰਨਣਯੋਗ ਹੈ ਕਿ ਇਸ ਬਰਾਦਰੀ ਦੇ ਕੁਝ ਨਾਮਵਰ ਸਖ਼ਸ਼ੀਅਤਾਂ ਨੇ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ, ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਆਪਣਾ ਸਖ਼ਤ ਇਤਰਾਜ਼ ਪ੍ਰਗਟਾਇਆ ਸੀ ਅਤੇ ਇਸ ਤੋਂ ਬਾਦ ਪੰਜਾਬ ਸਰਕਾਰ ਨੇ ਫਿਲਹਾਲ ਇਸ ਫੈਸਲੇ ਤੇ ਰੋਕ ਲਗਾ ਦਿੱਤੀ ਸੀ।
ਉੱਤਰੀ ਅਮਰੀਕਾ ਸੈਣੀ ਐਸੋਸੀਏਸ਼ਨ ਨੇ ਇਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੈਣੀ ਬਰਾਦਰੀ ਕਿਉਂਕਿ ਆਰਥਿਕ, ਸਮਾਜਕ ਅਤੇ ਪੜਾਈ ਪੱਖੋਂ ਖੁਸ਼ਹਾਲ ਹੈ ਇਸ ਲਈ ਨੂੰ ਪੱਛੜੀ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਜਾਣ ਦਾ ਕੋਈ ਕਾਰਣ ਨਹੀਂ ਬਣਦਾ। ਇਸ ਤੋਂ ਇਲਾਵਾ ਸੈਣੀ ਬਰਾਦਰੀ ਦੀ ਦੇਸ਼-ਵਿਦੇਸ਼ ਵਿੱਚ ਵੱਸਦੀ ਬਹੁਗਿਣਤੀ ਇਸ ਫੈਸਲੇ ਦੇ ਖਿਲਾਫ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਸਿੰਘ ਕਲੋਟੀ ਨੇ ਤਾੜਣਾ ਕੀਤੀ ਕਿ ਜੇਕਰ ਸਰਕਾਰ ਨੇ ਤੁਰੰਤ ਇਹ ਹੁਕਮ ਰੱਦ ਨਾ ਕੀਤਾ ਤਾਂ ਐਸੋਸੀਏਸ਼ਨ ਦੇਸ਼-ਵਿਦੇਸ਼ ਵਿੱਚ ਵੱਸਦੇ ਹੋਰਨਾਂ ਸੈਣੀ ਸੰਸਥਾਂਵਾਂ ਨਾਲ ਤਾਲਮੇਲ ਕਰਕੇ ਇਕ ਵੱਡਾ ਸੰਘਰਸ਼ ਛੇੜੇਗੀ, ਜਿਸ ਵਿੱਚ ਕਾਨੂੰਨੀ ਤੌਰ ਤੇ ਵੀ ਐਕਸ਼ਨ ਲਿਆ ਜਾ ਸਕਦਾ ਹੈ।
| |
|